ਫੋਨ ਕਰੋ ਕਲਿੱਕ ਕਰੋ ਆਉ ਮੁਫਤ ਸੇਵਾਵਾਂ ਲਈ
ਲੀਗਲ ਏਡ ਕੀ ਹੈ?
ਜਾਣਕਾਰੀ
- ਕਈ ਜ਼ਬਾਨਾਂ ਵਿਚ ਮੁਫਤ ਲਿਖਤਾਂ
- ਨਿੱਜੀ ਤੌਰ ‘ਤੇ ਅਤੇ ਫੋਨ ‘ਤੇ ਜਾਣਕਾਰੀ ਦੇਣ ਦੀਆਂ ਸੇਵਾਵਾਂ
- ਤੁਹਾਡੇ ਇਲਾਕੇ ਵਿਚਲੀਆਂ ਹੋਰ ਸੇਵਾਵਾਂ ਕੋਲ ਭੇਜਣਾ
- ਔਨਲਾਈਨ ਕਾਨੂੰਨੀ ਜਾਣਕਾਰੀ ਅਤੇ ਸਵੈ-ਮਦਦ ਦੇ ਵਸੀਲੇ
ਸਲਾਹ
- ਡਿਊਟੀ ਕੌਂਸਲ (ਵਕੀਲ) ਫੈਮਿਲੀ ਜਾਂ ਕਰਿਮੀਨਲ ਕੇਸਾਂ ਵਿਚ ਸਲਾਹ ਦਿੰਦੇ ਹਨ ਅਤੇ ਆਪਣੇ ਫਾਰਮ ਭਰਨ ਵਿਚ ਕਲਾਇੰਟਾਂ ਦੀ ਮਦਦ ਕਰਦੇ ਹਨ
- ਫੈਮਿਲੀ ਲਾਅਲਾਈਨ ਫੋਨ ‘ਤੇ ਫੈਮਿਲੀ ਕੇਸਾਂ ਦੇ ਕਿਸੇ ਵਕੀਲ ਤੋਂ ਮੁਫਤ ਸਲਾਹ ਦਿੰਦੀ ਹੈ
ਨੁਮਾਇੰਦਗੀ
- ਤੁਹਾਡਾ ਕੇਸ ਲੈਣ ਲਈ ਕੋਈ ਵਕੀਲ, ਜਦੋਂ ਤੁਹਾਡਾ ਕੋਈ ਕਰਿਮੀਨਲ (ਮੁਜਰਮਾਨਾ), ਬੱਚੇ ਦੀ ਹਿਫਾਜ਼ਤ, ਇਮੀਗਰੇਸ਼ਨ ਜਾਂ ਫੈਮਿਲੀ ਲਾਅ ਦਾ ਕੋਈ ਗੰਭੀਰ ਮਾਮਲਾ ਹੁੰਦਾ ਹੈ
ਮੈਨੂੰ ਕਿਹੜੀ ਮਦਦ ਮਿਲ ਸਕਦੀ ਹੈ?
ਇਹ ਤੁਹਾਡੀ ਕਾਨੂੰਨੀ ਸਮੱਸਿਆ ਅਤੇ ਤੁਹਾਡੀ ਆਮਦਨ ‘ਤੇ ਨਿਰਭਰ ਕਰਦਾ ਹੈ.
ਇਨ੍ਹਾਂ ਲਈ ਉਪਲਬਧ ਸੇਵਾਵਾਂ:
ਹਰ ਇਕ ਲਈ
- ਕਾਨੂੰਨੀ ਜਾਣਕਾਰੀ
- ਡਿਊਟੀ ਕੌਂਸਲ
ਘੱਟ ਆਮਦਨ ਵਾਲੇ ਲੋਕਾਂ ਲਈ
- ਤੁਹਾਡੀ ਨੁਮਾਇੰਦਗੀ ਕਰਨ ਲਈ ਵਕੀਲ
- ਕੁਝ ਪਰਿਵਾਰਕ ਸਲਾਹ
ਮੈਨੂੰ ਮਦਦ ਕਿਵੇਂ ਮਿਲ ਸਕਦੀ ਹੈ?
ਇਹ ਪਤਾ ਲਾਉਣ ਲਈ ਸਾਡੇ ਨਾਲ ਸੰਪਰਕ ਕਰੋ ਕਿ ਤੁਸੀਂ ਕਿਹੜੀਆਂ ਸੇਵਾਵਾਂ ਲਈ ਯੋਗ ਹੋ.
ਲੀਗਲ ਏਡ ਦਾ ਆਪਣੇ ਨੇੜੇ ਦਾ ਸਥਾਨ ਲੱਭੋ, ਜਾਂ ਸਾਡੇ ਕਾਲ ਸੈਂਟਰ ਨਾਲ ਸੰਪਰਕ ਕਰੋ.
ਜਾਣਕਾਰੀ
ਕਾਨੂੰਨ ਬਾਰੇ ਆਮ ਜਾਣਕਾਰੀ ਲਉ. ਸਾਡੀਆਂ ਲਿਖਤਾਂ ਹਰ ਸਾਲ ਹਜ਼ਾਰਾਂ ਲੋਕਾਂ ਦੀ ਮਦਦ ਕਰਦੀਆਂ ਹਨ.
ਤੁਹਾਡਾ ਲੀਗਲ ਏਡ ਦਾ ਦਫਤਰ
- ਲੀਗਲ ਏਡ ਲਈ ਅਪਲਾਈ ਕਰੋ (ਘੰਟਿਆਂ ਲਈ ਫੋਨ ਕਰੋ)
ਤੁਹਾਡਾ ਕੋਰਟਹਾਊਸ
- ਬਹੁਤੇ ਕੋਰਟਹਾਊਸਾਂ (ਅਦਾਲਤਾਂ) ਵਿਚ ਡਿਊਟੀ ਕੌਂਸਲ ਤੋਂ ਸੰਖੇਪ ਸਲਾਹ ਲਉ
- ਕੁਝ ਕੋਰਟਹਾਊਸਾਂ ਵਿਖੇ ਲੀਗਲ ਏਡ ਲਈ ਅਪਲਾਈ ਕਰੋ
ਲੀਗਲ ਏਡ ਇਮੀਗਰੇਸ਼ਨ
- 604-601-6076 ਨੂੰ ਫੋਨ ਕਰੋ (ਗਰੇਟਰ ਵੈਨਕੂਵਰ) ਜਾਂ 1-888-601-6076 (ਬੀ ਸੀ ਵਿਚ ਹੋਰ ਕਿਤਿਉਂ ਵੀ ਕੋਈ ਚਾਰਜ ਨਹੀਂ) ਜਾਂ ਵੈਨਕੂਵਰ ਲੀਗਲ ਏਡ ਦਫਤਰ ਨੂੰ ਆੳ
ਕੁਝ ਸੇਵਾਵਾਂ ਲੈਣ ਲਈ, ਤੁਹਾਡੀ ਕਾਨੂੰਨੀ ਸਮੱਸਿਆ ਲੀਗਲ ਏਡ ਦੇ ਨਿਯਮਾਂ ਹੇਠ ਆਉਂਦੀ ਹੋਣੀ ਜ਼ਰੂਰੀ ਹੈ ਅਤੇ ਤੁਹਾਡੇ ਵਲੋਂ ਮਾਇਕ ਗਾਈਡਲਾਈਨਾਂ ਪੂਰੀਆਂ ਕਰਦੇ ਹੋਣਾ ਜ਼ਰੂਰੀ ਹੈ. ਇਹ ਪਤਾ ਲਾਉਣ ਲਈ ਲੀਗਲ ਏਡ ਦੇ ਆਪਣੇ ਲੋਕਲ ਸਥਾਨ ਨਾਲ ਸੰਪਰਕ ਕਰੋ ਕਿ ਤੁਸੀਂ ਕਿਹੜੀਆਂ ਸੇਵਾਵਾਂ ਲਈ ਯੋਗ ਹੋ
ਬਹੁਤ ਸਾਰੀਆਂ ਜ਼ਬਾਨਾਂ ਵਿਚ ਸੇਵਾਵਾਂ
- ਤੁਹਾਡੇ ਅਪਲਾਈ ਕਰਨ ਵੇਲੇ ਜਾਂ ਆਪਣੇ ਵਕੀਲ ਨਾਲ ਗੱਲ ਕਰਨ ਵੇਲੇ ਤੁਹਾਡੇ ਲਈ ਅਨੁਵਾਦ ਕਰਨ ਲਈ ਦੋਭਾਸ਼ੀਆ
- ਲਿਖਤੀ ਰੂਪ ਵਿਚ ਅਤੇ ਔਨਲਾਈਨ ਅਨੁਵਾਦ ਕੀਤੀਆਂ ਹੋਈਆਂ ਲਿਖਤਾਂ